Punjabi Gyan

A web for Punjabi Grammar and Literature

ਦੀਵਾਲੀ ਦਾ ਤਿਉਹਾਰ ਲੇਖ | Diwali essay in punjabi

Diwali essay in punjabi

ਇਸ ਪੋਸਟ ਵਿਖੇ ਦੀਵਾਲੀ ਦਾ ਤਿਉਹਾਰ ਲੇਖ (Diwali essay in punjabi) ਬਾਰੇ ਜਾਣਕਾਰੀ ਦਿਤੀ ਗਈ ਹੈ ਇਸ ਲੇਖ ਵਿਖੇ ਦੀਵਾਲੀ ਦਾ ਲੇਖ claas 6,7,8,9,10 ਦੇ ਜਵਾਕਾਂ ਲਾਇ ਹੈ| ਦੀਵਾਲੀ ਦਾ ਲੇਖ ਪੰਜਾਬੀ diwali da lekh in punjabi, diwali 2023, diwali 2023 date

ਜਾਣ-ਪਛਾਣ ਦੀਵਾਲੀ ਦਾ ਤਿਉਹਾਰ (Diwali da Tyohar)

diwali image

ਦੀਵਾਲੀ ਦਾ ਤਿਉਹਾਰ ਭਾਰਤ ਦਾ ਸਭ ਵੱਡਾ ਤੇ ਪ੍ਰਮੁੱਖ ਤਿਉਹਾਰ ਹੈ। ਦੀਵਾਲੀ ਸਾਡੇ ਭਾਰਤ ਵਾਸੀਆਂ ਤੇ ਖਾਸ ਤੌਰ ਤੇ ਹਿੰਦੂਆਂ-ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਇਹ ਦੁਸਹਿਰੇ ਤੋਂ 20 ਦਿਨ ਬਾਅਦ ਆਉਂਦਾ ਹੈ।

ਇਤਿਹਾਸਿਕ ਤੇ ਧਾਰਮਿਕ ਸੰਬੰਧ

ਦੀਵਾਲੀ ਦਾ ਤਿਉਹਾਰ (Diwali essay in punjabi) ਸਾਡੇ ਇਤਿਹਾਸ ਤੇ ਧਰਮ ਨਾਲ ਸੰਬੰਧ ਰਖਦਾ ਹੈ। ਹਿੰਦੂ ਇਹ ਦਿਨ ਮਨਾਉਦੇ ਹਨ ਕਿਉਂਕਿ ਇਸ ਦਿਨ ਸ਼੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਵਨਵਾਸ ਕਟ ਕੇ ਤੇ ਰਾਵਣ ਨੂੰ ਮਾਰ ਕੇ ਲੰਕਾ ਤੇ ਜਿੱਤ ਪ੍ਰਾਪਤ ਕਰਕੇ ਅਯੁੱਧਿਆ ਵਾਪਸ ਆਏ ਸਨ। ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿਚ ਲੋਕਾਂ ਨੇ ਦੇਸੀ ਘਿਉ ਦੇ ਦੀਵੇ ਬਾਲੇ। ਇਸ ਲਈ ਇਹ ਤਿਉਹਾਰ ਦੀਵੇਆਂ ਦੇ ਤਿਉਹਾਰ ਅਰਥਾਤ ‘ ਦੀਪਮਾਲਾ ‘ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਗੋਬਿੰਦ ਜੀ 52 ਰਾਜਿਆਂ ਸਮੇਤ ਗਵਾਲਿਅਰ ਦੇ ਕਿਲ੍ਹੇ ਵਿਚੋਂ ਰਿਹਾ ਹੋ ਕੇ ਹਰਿਮੰਦਰ ਸਾਹਿਬ ਆਏ ਸਨ। ਇਸ ਲਈ ਇਹ ਤਿਉਹਾਰ ਸਿੱਖਾਂ ਲਈ ਵੀ ਬਹੁਤ ਮਹੱਤਵ ਰੱਖਦਾ ਹੈ। ਆਰੀਆ ਸਮਾਜ ਦੇ ਸੰਸਥਾਪਕ ਸੁਆਮੀ ਦਯਾ ਨੰਦ ਜੀ ਤੇ ਜੈਨ ਧਰਮ ਦੇ ਆਗੂ ਮਹਾਵੀਰ ਜੀ ਇਸੇ ਦਿਨ ਜੋਤੀ ਜੋਤ ਸਮਾਏ ਸਨ।

ਸਫਾਈ ਦੀ ਪ੍ਰਥਾ

ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਲੋਕ ਆਪਣੇ ਘਰਾਂ ਦੀ ਸਫਾਈ ਕਰਨੀ ਆਰੰਭ ਕਰ ਦਿੰਦੇ ਹਨ। ਸਫਾਈ ਦੀ ਇਹ ਪ੍ਰਥਾ ਇਸ ਲਈ ਪ੍ਰਸਿੱਧ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿਚ ਜ਼ਿਆਦਾ ਸਫਾਈ ਹੁੰਦੀ ਹੈ, ਉਥੇ ਲਕਸ਼ਮੀ ਦਾ ਨਿਵਾਸ਼ ਹੁੰਦਾ ਹੈ। ਦੀਵਾਲੀ ਦੇ ਨੇੜੇ ਲੋਕ ਘਰਾਂ ਨੂੰ ਰੰਗ-ਰੋਗਨ ਕਰਵਾਉਂਦੇ ਹਨ ਤੇ ਖੱਡਾਂ-ਖੂੰਜਿਆਂ ਦੀ ਚੰਗੀ ਤਰ੍ਹਾਂ ਸਫਾਈ ਕਰਦੇ ਹਨ। ਕਈ ਲੋਕ ਨਵੇਂ ਬਰਤਨ ਤੇ ਕਪੜੇ ਦੀ ਖਰੀਦਦੇ ਹਨ।

ਦੀਵਾਲੀ ਤਿਉਹਾਰ ਦਾ ਦਿਨ

ਤਿਉਹਾਰ ਦੀਵਾਲੀ ਦੇ ਦਿਨ ਲੋਕ ਬੜੇ ਹੀ ਚਾਅ ਤੇ ਉਤਸਾਹ ਨਾਲ ਰਾਤ ਦੀਆਂ ਤਿਆਰੀਆਂ ਵਿਚ ਜੁੱਟ ਜਾਂਦੇ ਹਨ। ਬਜ਼ਾਰ ਜਾ ਕੇ ਖਰੀਦਰੀ ਕੀਤੀ ਜਾਂਦੀ ਹੈ। ਬਜ਼ਾਰ ਨਵੀਂ ਵਿਆਹੀ ਵਹੁਟੀ ਵਾਂਗ ਸਜਾਏ ਜਾਂਦੇ ਹਨ। ਲੋਕ ਕਈ ਤਰ੍ਹਾਂ ਮਠਿਆਈਆਂ ਤੇ ਪਟਾਕੇ ਖਰੀਦਦੇ ਹਨ। ਆਪਣੇ ਨਜ਼ਦੀਕੀ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਕਈ ਤਰ੍ਹਾਂ ਦੇ ਤੋਹਫੇ ਤੇ ਮਠਿਆਈਆਂ ਭੇਟ ਕੀਤੀਆਂ ਜਾਂਦੀਆਂ ਹਨ।

ਦੀਵਾਲੀ ਦੀ ਰਾਤ

ਦੀਵਾਲੀ ਦੀ ਰਾਤ ਦਾ ਨਜ਼ਾਰਾ ਕੁਝ ਹੋਰ ਹੀ ਹੁੰਦਾ ਹੈ। ਹਨੇ ਰਾ ਹੁੰਦੇ ਹੀ ਚਾਰੋਂ ਪਾਸੇ ਦੀਵੇ , ਮੋਮਬੱਤੀਆਂ ਤੇ ਬਿਜਲੀ ਦੇ ਬਲਬਾਂ ਦੀ ਰੋਸ਼ਨੀ ਇੰਜ ਫੈਲ ਜਾਂਦੀ ਹੈ ਮੰਨੋ ਦਿਨ ਚੜ ਆਇਆ ਹੋਵੇ। ਚਾਰੇ ਪਾਸੇ ਪਟਾਕਿਆ ਦੀ ਆਵਾਜ਼ ਸੁਣਾਈ ਦਿੰਦੀ ਹੈ। ਆਤਸ਼ਬਾਜੀ ਦਾ ਨਜ਼ਾਰਾ ਵੇਖਦੇ ਹੀ ਬਣਦਾ ਹੈ। ਚਾਰੋਂ ਪਾਸੇ ਰੌਣਕ ਹੁੰਦੀ ਹੈ। ਇੰਝ ਜਾਪਦਾ ਹੈ ਜਿਵੇਂ ਖੁਸ਼ੀ ਆਪ ਪਟਾਕਿਆ ਤੇ ਆਤਸ਼ਬਾਜੀ ਦਾ ਰੂਪ ਲੈ ਕੇ ਪ੍ਰਤੱਖ ਹੋ ਗਈ ਹੈ। ਹਰ ਬੰਦਾ ਖਿੜੇ ਮੱਥੇ ਹੱਸ ਕੇ ਮਿਲਦਾ ਹੈ। ਲੋਕ ਮੰਦਰ ਅਤੇ ਗੁਰਦਵਾਰਿਆਂ ਵਿਚ ਦੀਵੇ ਤੇ ਮੋਮਬੱਤੀਆਂ ਜਗਾਉਂਦੇ ਹਨ।

ਲਕਸ਼ਮੀ ਦੀ ਪੂਜਾ

ਹਿੰਦੂ ਧਰਮ ਅਨੁਸਾਰ ਇਸ ਦਿਨ ਲਕਸ਼ਮੀ ਮਾਤਾ ਦੀ ਪੂਜਾ ਕਰਦੇ ਹਨ। ਲੋਕਾਂ ਦਾ ਵਿਸ਼ਵਾਸ਼ ਹੈ ਕਿ ਜੇਕਰ ਲਕਸ਼ਮੀ ਮਾਤਾ ਦੀ ਪੂਜਾ ਮਗਰੋਂ ਘਰ ਦੇ ਬੂਹੇ ਬਾਰੀਆਂ ਖੁਲ੍ਹੇ ਰੱਖ ਦਿਉ ਤਾਂ ਲਕਸ਼ਮੀ ਅਰਥਾਤ ਧਨ ਦਾ ਘਰ ਵਿੱਚ ਨਿਵਾਸ ਹੁੰਦਾ ਹੈ।

ਦੀਵਾਲੀ ਦੇ ਤਿਓਹਾਰ ਦੀਆਂ ਕੁਝ ਬੁਰਾਈਆਂ

ਦੀਵਾਲੀ (Diwali essay in punjabi) ਦੇ ਇਸ ਸੋਹਣੇ ਤਿਉਹਾਰ ਦੇ ਨਾਲ ਕੁਝ ਬੁਰਾਈਆਂ ਵੀ ਜੁੜੀਆਂ ਹੋਈਆਂ ਹਨ। ਜਿਵੇਂ ਕਿ ਦੀਵਾਲੀ ਦੀ ਰਾਤ ਕੁਝ ਲੋਕ ਜੂਆ ਖੇਡਦੇ ਤੇ ਸ਼ਰਾਬ ਪੀਂਦੇ ਹਨ ਜੋ ਕਿ ਇਕ ਸਮਾਜਿਕ ਬੁਰਾਈ ਹੈ। ਇਸ ਤਰ੍ਹਾਂ ਦੀਆਂ ਗਲਤ ਰਸਮਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਦੀਵਾਲੀ ਵਾਲੇ ਦਿਨ ਪਟਾਕੇ ਵੀ ਇਸ ਤਰ੍ਹਾਂ ਦੇ ਚਲਾਉਣੇ ਚਾਹੀਦੇ ਹਨ ਜਿਸ ਨਾਲ ਕਿਸੇ ਨੂੰ ਕਿਸੇ ਤਰ੍ਹਾਂ ਦਾਵੀ ਨੁਕਸਾਨ ਨਾ ਹੋਵੇ।

ਅੰਮ੍ਰਿਤਸਰ ਦੀ ਦੀਵਾਲੀ (Amritsar di diwali)

ਭਾਵੇਂ ਭਾਰਤ ਦੇ ਹਰ ਕੋਨੇ ਵਿਚ ਦੀਵਾਲੀ ਬੜੀ ਧੂਮ ਧਾਮ ਤੇ ਜੋਸ਼ ਨਾਲ ਮਨਾਈ ਜਾਂਦੀ ਹੈ। ਪਰ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੀ ਦੀਵਾਲੀ ਖਾਸ ਤੌਰ ਤੇ ਪ੍ਰਸਿੱਧ ਹੈ।

amritsar diwali

ਅੰਮ੍ਰਿਤਸਰ ਦੀ ਦੀਵਾਲੀ ਬਾਰੇ ਕਿਹਾ ਜਾਂਦਾ ਹੈ ‘ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ । ਇਥੇ ਦੀ ਸਜਾਵਟ ਤੇ ਆਤਸ਼ਬਾਜੀ ਦਾ ਨਜ਼ਾਰਾ ਤਾਂ ਵੇਖਣ ਯੋਗ ਹੁੰਦਾ ਹੈ। ਲੋਕ ਦੂਰੋਂ ਚਲ ਕੇ ਇਸ ਮੌਕੇ ਤੇ ਖਾਸ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪੁੱਜਦੇ ਹਨ ਤੇ ਇੱਥੇ ਕੀਤੀ ਗਈ ਰੋਸ਼ਨਿਆਂ ਦੀ ਸਜਾਵਟ ਤੇ ਆਤਸ਼ਬਾਜੀ ਦਾ ਆਨੰਦ ਪ੍ਰਾਪਤ ਕਰਦੇ ਹਨ।

ਦੀਵਾਲੀ ਦਾ ਤਿਉਹਾਰ ਸਾਡੀ ਸਭਿਅਤਾ ਤੇ ਸਭਿਆਚਾਰ ਦੇ ਨਾਲ-ਨਾਲ ਸਾਡੀ ਰਾਸ਼ਟਰੀ ਏਕਤਾ ਦਾ ਵੀ ਪ੍ਰਤੀਕ ਹੈ। ਸਾਰੇ ਭਾਰਤਵਾਸੀ ਚਾਹੇ ਹਿੰਦੂ ਹੋਣ ਜਾਂ ਮੁਸਲਮਾਨ ਜਾਂ ਈਸਾਈ ਸਭ ਇਸ ਤਿਉਹਾਰ ਨੂੰ ਬੜੀ ਹੀ ਪਵਿੱਤਰਤਾ ਨਾਲ ਮਨਾਉਂਦੇ ਹਨ। ਧਰਮ ਤੇ ਕੌਮੀ ਏਕਤਾ ਦਾ ਪ੍ਰਤੀਕ ਇਹ ਤਿਉਹਾਰ ਸਦਾ ਸਭ ਲਈ ਖੁਸ਼ੀਆਂ ਤੇ ਤੰਦਰੁਸਤੀ ਲੈ ਕੇ ਆਉਂਦਾ ਰਹੇ।

ਰੱਖੜੀ ਦਾ ਤਿਉਹਾਰ 2023

ਉੱਤਰ- ਇਸ ਦਿਨ ਭਗਵਾਨ ਰਾਮ 14 ਸਾਲਾਂ ਦਾ ਵਨਵਾਸ ਕਟ ਕੇ ਵਾਪਸ ਅਯੋਧਿਆ ਆਏ ਸਨ|

ਉੱਤਰ – ਇਸੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਗੋਬਿੰਦ ਜੀ 52 ਰਾਜਿਆਂ ਸਮੇਤ ਗਵਾਲਿਅਰ ਦੇ ਕਿਲ੍ਹੇ ਵਿਚੋਂ ਰਿਹਾ ਹੋ ਕੇ ਹਰਿਮੰਦਰ ਸਾਹਿਬ ਆਏ ਸਨ।

ਉੱਤਰ – ਹਰ ਸਾਲ ਕਾਰਤਿਕ ਅਮਵਸ਼ਆਂ ਨੂੰ ਮਨਾਇਆ ਜਾਂਦਾ ਹੈ|

1 thought on “ਦੀਵਾਲੀ ਦਾ ਤਿਉਹਾਰ ਲੇਖ | Diwali essay in punjabi”

  • Pingback: ਦੁਸਹਿਰੇ ਦਾ ਲੇਖ | Dashahare da lekh in punjabi | dashahara - Punjabi Gyan

Leave a comment Cancel reply

Save my name, email, and website in this browser for the next time I comment.

Punjabi Status & Thoughts

  • Hindi Movies
  • _Multi DropDown
  • __DropDown 1
  • __DropDown 2
  • __DropDown 3
  • _ShortCodes
  • _Error Page
  • Documentation
  • Punjabi Movies

Diwali Essay in Punjabi ਦੀਵਾਲੀ ਤੇ ਪੰਜਾਬੀ ਲੇਖ

In this lesson friends we describe Diwali festival this is most important and special festival everyone enjoy this festival. On this day everyone looks happy. This is Hindus festival and also have Sikh people festival. So below paragraph we describe everyone about Diwali festival in Punjabi Language.

diwali essay in punjabi language

ਦੀਵਾਲੀ , ਜਿਸ ਨੂੰ ਦੀਪਾਵਲੀ ਵੀ ਕਿਹਾ ਜਾਂਦਾ ਹੈ , ਭਾਰਤ ਵਿੱਚ ਅਤੇ ਵਿਸ਼ਵ ਭਰ ਵਿੱਚ ਭਾਰਤੀ ਭਾਈਚਾਰਿਆਂ ਵਿੱਚ ਸਭ ਤੋਂ ਵੱਧ ਮਨਾਇਆ ਅਤੇ ਵਿਆਪਕ ਤੌਰ ' ਤੇ ਮਾਨਤਾ ਪ੍ਰਾਪਤ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਇੱਕ ਮਹੱਤਵਪੂਰਨ ਹਿੰਦੂ ਤਿਉਹਾਰ ਹੈ ਜੋ ਆਮ ਤੌਰ ' ਤੇ ਪੰਜ ਦਿਨਾਂ ਤੱਕ ਰਹਿੰਦਾ ਹੈ ਅਤੇ ਇਸ ਨੂੰ ਦੀਵੇ ਜਗਾਉਣ , ਆਤਿਸ਼ਬਾਜ਼ੀ ਚਲਾਉਣ ਅਤੇ ਵੱਖ-ਵੱਖ ਸੱਭਿਆਚਾਰਕ ਅਤੇ ਧਾਰਮਿਕ ਰੀਤੀ ਰਿਵਾਜਾਂ ਦੁਆਰਾ ਚਿੰਨ੍ਹਿਤ ਕੀਤਾ ਜਾਂਦਾ ਹੈ। ਹਿੰਦੂ ਚੰਦਰ ਕੈਲੰਡਰ ਦੇ ਆਧਾਰ ' ਤੇ ਦੀਵਾਲੀ ਆਮ ਤੌਰ ' ਤੇ ਅਕਤੂਬਰ ਅਤੇ ਨਵੰਬਰ ਦੇ ਵਿਚਕਾਰ ਆਉਂਦੀ ਹੈ।

** ਸਿਰਲੇਖ: ਦੀਵਾਲੀ - ਰੋਸ਼ਨੀ ਦਾ ਤਿਉਹਾਰ** Essay on Diwali in Punjabi

  ** ਜਾਣ-ਪਛਾਣ:**

ਦੀਵਾਲੀ , ਜਿਸਨੂੰ ਦੀਪਾਵਲੀ ਵੀ ਕਿਹਾ ਜਾਂਦਾ ਹੈ , ਦੁਨੀਆ ਭਰ ਦੇ ਲੱਖਾਂ ਲੋਕਾਂ ਦੁਆਰਾ , ਮੁੱਖ ਤੌਰ ' ਤੇ ਹਿੰਦੂਆਂ ਦੁਆਰਾ ਮਨਾਇਆ ਜਾਂਦਾ ਇੱਕ ਜੀਵੰਤ ਅਤੇ ਅਨੰਦਮਈ ਤਿਉਹਾਰ ਹੈ। "ਦੀਵਾਲੀ" ਸ਼ਬਦ ਸੰਸਕ੍ਰਿਤ ਦੇ ਸ਼ਬਦ "ਦੀਪਾਵਲੀ" ਤੋਂ ਲਿਆ ਗਿਆ ਹੈ , ਜਿਸਦਾ ਅਰਥ ਹੈ ਰੌਸ਼ਨੀਆਂ ਦੀ ਇੱਕ ਕਤਾਰ। ਇਹ ਤਿਉਹਾਰ ਹਨੇਰੇ ਉੱਤੇ ਰੋਸ਼ਨੀ ਦੀ ਜਿੱਤ ਅਤੇ ਬੁਰਾਈ ਉੱਤੇ ਚੰਗਿਆਈ ਦਾ ਪ੍ਰਤੀਕ ਹੈ , ਇਸ ਨੂੰ ਹਿੰਦੂ ਕੈਲੰਡਰ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਪਿਆਰੇ ਤਿਉਹਾਰਾਂ ਵਿੱਚੋਂ ਇੱਕ ਬਣਾਉਂਦਾ ਹੈ।

** ਇਤਿਹਾਸਕ ਅਤੇ ਧਾਰਮਿਕ ਮਹੱਤਤਾ:**

ਦੀਵਾਲੀ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਭਾਰਤ ਦੇ ਵੱਖ-ਵੱਖ ਖੇਤਰਾਂ ਅਤੇ ਭਾਈਚਾਰਿਆਂ ਵਿੱਚ ਵੱਖੋ-ਵੱਖਰੀ ਹੈ। ਦੀਵਾਲੀ ਨਾਲ ਜੁੜੀਆਂ ਸਭ ਤੋਂ ਆਮ ਕਥਾਵਾਂ ਵਿੱਚੋਂ ਇੱਕ ਰਾਵਣ ਨੂੰ ਹਰਾਉਣ ਤੋਂ ਬਾਅਦ ਅਯੁੱਧਿਆ ਵਿੱਚ ਭਗਵਾਨ ਰਾਮ ਦੀ ਵਾਪਸੀ ਹੈ। ਦੀਵਾਲੀ ਮੌਕੇ ਦੀਵੇ ਜਗਾਉਣ ਦੀ ਪਰੰਪਰਾ ਨੂੰ ਜਨਮ ਦਿੰਦੇ ਹੋਏ ਅਯੁੱਧਿਆ ਦੇ ਲੋਕਾਂ ਨੇ ਦੀਵੇ ਜਗਾ ਕੇ ਅਤੇ ਸ਼ਹਿਰ ਨੂੰ ਸਜਾ ਕੇ ਉਨ੍ਹਾਂ ਦੀ ਵਾਪਸੀ ਦਾ ਜਸ਼ਨ ਮਨਾਇਆ।

  ਦੱਖਣੀ ਭਾਰਤ ਵਿੱਚ , ਦੀਵਾਲੀ ਦਾ ਤਿਉਹਾਰ ਨਰਕਾਸੁਰ ਉੱਤੇ ਭਗਵਾਨ ਕ੍ਰਿਸ਼ਨ ਦੀ ਜਿੱਤ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ। ਸਿੱਖ ਧਰਮ ਵਿੱਚ , ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ , ਗੁਰੂ ਹਰਗੋਬਿੰਦ ਜੀ ਦੀ ਕੈਦ ਤੋਂ ਰਿਹਾਈ ਦੀ ਯਾਦ ਵਿੱਚ। ਜੈਨ ਵੀ ਦੀਵਾਲੀ ਮਨਾਉਂਦੇ ਹਨ ਕਿਉਂਕਿ ਇਹ ਭਗਵਾਨ ਮਹਾਵੀਰ ਦੇ ਨਿਰਵਾਣ ਜਾਂ ਅਧਿਆਤਮਿਕ ਜਾਗ੍ਰਿਤੀ ਦੀ ਪ੍ਰਾਪਤੀ ਨੂੰ ਦਰਸਾਉਂਦਾ ਹੈ।

  ** ਅਵਧੀ ਅਤੇ ਪਰੰਪਰਾਵਾਂ:**

ਦੀਵਾਲੀ ਆਮ ਤੌਰ ' ਤੇ ਪੰਜ ਦਿਨਾਂ ਦਾ ਤਿਉਹਾਰ ਹੁੰਦਾ ਹੈ , ਜਿਸ ਦੇ ਹਰ ਦਿਨ ਦੀ ਆਪਣੀ ਮਹੱਤਤਾ ਅਤੇ ਰੀਤੀ-ਰਿਵਾਜ ਹੁੰਦੇ ਹਨ। ਜਸ਼ਨ ਅਕਸਰ ਘਰਾਂ ਅਤੇ ਕੰਮ ਦੇ ਸਥਾਨਾਂ ਦੀ ਸਫਾਈ ਅਤੇ ਸਜਾਵਟ ਨਾਲ ਸ਼ੁਰੂ ਹੁੰਦੇ ਹਨ। ਇੱਥੇ ਦੀਵਾਲੀ ਦੇ ਪੰਜ ਦਿਨਾਂ ਦੀ ਸੰਖੇਪ ਜਾਣਕਾਰੀ ਹੈ:

  1. ** ਧਨਤੇਰਸ:* * ਪਹਿਲਾ ਦਿਨ ਘਰਾਂ ਦੀ ਸਫ਼ਾਈ ਅਤੇ ਸਜਾਉਣ ਲਈ ਸਮਰਪਿਤ ਹੁੰਦਾ ਹੈ , ਅਤੇ ਲੋਕ ਅਕਸਰ ਖੁਸ਼ਹਾਲੀ ਦੇ ਪ੍ਰਤੀਕ ਵਜੋਂ ਨਵੇਂ ਬਰਤਨ ਜਾਂ ਗਹਿਣੇ ਖਰੀਦਦੇ ਹਨ।

 2. ** ਨਰਕਾ ਚਤੁਰਦਸ਼ੀ (ਛੋਟੀ ਦੀਵਾਲੀ):** ਦੂਜੇ ਦਿਨ , ਲੋਕ ਬੁਰਾਈਆਂ ਤੋਂ ਬਚਣ ਲਈ ਤੇਲ ਇਸ਼ਨਾਨ ਕਰਦੇ ਹਨ ਅਤੇ ਰਸਮਾਂ ਨਿਭਾਉਂਦੇ ਹਨ।

 3. ** ਦੀਵਾਲੀ (ਮੁੱਖ ਦਿਨ):* * ਤੀਸਰਾ ਦਿਨ ਦੀਵਾਲੀ ਦਾ ਮੁੱਖ ਦਿਨ ਹੁੰਦਾ ਹੈ ਜਦੋਂ ਲੋਕ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਦੇ ਪ੍ਰਤੀਕ ਲਈ ਦੀਵੇ ਅਤੇ ਮੋਮਬੱਤੀਆਂ ਜਗਾਉਂਦੇ ਹਨ। ਆਤਿਸ਼ਬਾਜ਼ੀ ਜਸ਼ਨ ਦਾ ਇੱਕ ਆਮ ਹਿੱਸਾ ਹੈ.

  4. ** ਗੋਵਰਧਨ ਪੂਜਾ (ਅੰਨਕੁਟ):* * ਚੌਥਾ ਦਿਨ ਭਗਵਾਨ ਕ੍ਰਿਸ਼ਨ ਅਤੇ ਗੋਵਰਧਨ ਪਹਾੜੀ ਦੀ ਪੂਜਾ ਕਰਨ ਲਈ ਸਮਰਪਿਤ ਹੈ। ਲੋਕ ਕਈ ਤਰ੍ਹਾਂ ਦੀਆਂ ਮਿਠਾਈਆਂ ਤਿਆਰ ਕਰਕੇ ਦੇਵੀ-ਦੇਵਤਿਆਂ ਨੂੰ ਚੜ੍ਹਾਉਂਦੇ ਹਨ।

 5. ** ਭਾਈ ਦੂਜ:** ਪੰਜਵਾਂ ਦਿਨ ਭੈਣ-ਭਰਾ ਲਈ ਇੱਕ ਖਾਸ ਮੌਕਾ ਹੈ , ਜਿੱਥੇ ਭੈਣਾਂ ਆਪਣੇ ਭਰਾਵਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੀਆਂ ਹਨ ਅਤੇ ਆਰਤੀ ਕਰਦੀਆਂ ਹਨ।

 ** ਜਸ਼ਨ:**

ਦੀਵੇ ਅਤੇ ਮੋਮਬੱਤੀਆਂ ਜਗਾਉਣ ਦੀ ਵਿਆਪਕ ਪਰੰਪਰਾ ਦੇ ਕਾਰਨ ਦੀਵਾਲੀ ਨੂੰ "ਰੋਸ਼ਨੀਆਂ ਦੇ ਤਿਉਹਾਰ" ਵਜੋਂ ਜਾਣਿਆ ਜਾਂਦਾ ਹੈ। ਘਰਾਂ , ਗਲੀਆਂ ਅਤੇ ਜਨਤਕ ਥਾਵਾਂ ਨੂੰ ਰੰਗੀਨ ਰੌਸ਼ਨੀਆਂ , ਲਾਲਟੈਣਾਂ ਅਤੇ ਤੇਲ ਦੇ ਦੀਵਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ। ਆਤਿਸ਼ਬਾਜ਼ੀ ਰਾਤ ਦੇ ਅਸਮਾਨ ਨੂੰ ਰੌਸ਼ਨ ਕਰਦੀ ਹੈ , ਰੰਗਾਂ ਅਤੇ ਪੈਟਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਬਣਾਉਂਦੀ ਹੈ।

  ਪਰਿਵਾਰ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕਰਨ , ਤਿਉਹਾਰਾਂ ਦੇ ਭੋਜਨ ਸਾਂਝੇ ਕਰਨ ਅਤੇ ਦੇਵਤਿਆਂ ਨੂੰ ਪ੍ਰਾਰਥਨਾ ਕਰਨ ਲਈ ਇਕੱਠੇ ਹੁੰਦੇ ਹਨ। ਮਿਠਾਈਆਂ ਅਤੇ ਸੁਆਦੀ ਪਕਵਾਨ ਤਿਆਰ ਕੀਤੇ ਜਾਂਦੇ ਹਨ , ਅਤੇ ਇਸ ਸਮੇਂ ਦੌਰਾਨ ਕਈ ਤਰ੍ਹਾਂ ਦੇ ਰਵਾਇਤੀ ਭੋਜਨਾਂ ਦਾ ਆਨੰਦ ਮਾਣਿਆ ਜਾਂਦਾ ਹੈ।

  ** ਸਿੱਟਾ:**

ਦੀਵਾਲੀ ਸਿਰਫ਼ ਇੱਕ ਤਿਉਹਾਰ ਨਹੀਂ ਹੈ ; ਇਹ ਜੀਵਨ , ਪਿਆਰ , ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਹੈ। ਇਹ ਵਿਭਿੰਨ ਪਿਛੋਕੜਾਂ ਅਤੇ ਭਾਈਚਾਰਿਆਂ ਦੇ ਲੋਕਾਂ ਨੂੰ ਖੁਸ਼ੀ ਅਤੇ ਏਕਤਾ ਦੀ ਭਾਵਨਾ ਨਾਲ ਲਿਆਉਂਦਾ ਹੈ। ਤਿਉਹਾਰ ਦੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜ ਵੱਖੋ-ਵੱਖਰੇ ਹੁੰਦੇ ਹਨ , ਪਰ ਮੂਲ ਤੱਤ ਉਹੀ ਰਹਿੰਦਾ ਹੈ: ਰੌਸ਼ਨੀ ਅਤੇ ਖੁਸ਼ੀ ਦਾ ਫੈਲਣਾ। ਦੀਵਾਲੀ ਪ੍ਰਤੀਬਿੰਬ , ਨਵੀਨੀਕਰਣ , ਅਤੇ ਪਰਿਵਾਰ ਅਤੇ ਦੋਸਤਾਂ ਨਾਲ ਬੰਧਨ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ , ਇਸ ਨੂੰ ਭਾਰਤ ਅਤੇ ਇਸ ਤੋਂ ਬਾਹਰ ਵਿੱਚ ਇੱਕ ਸੱਚਮੁੱਚ ਵਿਸ਼ੇਸ਼ ਅਤੇ ਪਿਆਰਾ ਤਿਉਹਾਰ ਬਣਾਉਂਦਾ ਹੈ।

Essayonline

Posted by Essayonline

You may like these posts, advertisement, about sure mag, report abuse, featured post.

Camel in Punjabi

Camel in Punjabi

Camel in Punjabi “ ਊਠ ” ਹੁੰਦਾ ਹੈ. ਯਕੀਨਨ! ਇੱਥੇ ਊਠਾਂ ਬਾਰੇ 20 ਸਧਾਰਨ ਵਾਕ ਹਨ: 1. ਊਠ ਉਹ ਜ…

Search This Blog

  • January 2024 7
  • December 2023 7
  • September 2023 14
  • August 2023 3
  • June 2023 7
  • April 2023 3
  • February 2022 5
  • January 2022 1
  • July 2021 2
  • February 2021 2
  • September 2020 1
  • August 2020 2
  • July 2020 19
  • June 2020 1
  • April 2020 19
  • March 2020 1
  • January 2020 20
  • December 2019 18
  • November 2019 11
  • August 2019 10
  • April 2019 8

Search Blog

Social media, latest posts, home top ad.

Punjabi Bujartan with Answers ਨਵੀਆਂ ਪੰਜਾਬੀ ਬੁਝਾਰਤਾਂ

Punjabi Bujartan with Answers ਨਵੀਆਂ ਪੰਜਾਬੀ ਬੁਝਾਰਤਾਂ

Cheta Singh Punjabi Movie Download

Cheta Singh Punjabi Movie Download

ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹੋ Chote Sahibzade Shaheedi in Punjabi

ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹੋ Chote Sahibzade Shaheedi in Punjabi

Recents in bollywood movies, subscribe us.

Menu Footer Widget

Contact form.

Punjabi Essay on “Diwali”, “ਦਿਵਾਲੀ, Punjabi Essay for Class 10, Class 12 ,B.A Students and Competitive Examinations.

ਰੂਪ-ਰੇਖਾ- ਭੂਮਿਕਾ, ਦਿਵਾਲੀ ਦਾ ਅਰਥ, ਇਤਿਹਾਸਿਕ ਪਿਛੋਕੜ ਘਰਾਂ ਦੀ ਸਫ਼ਾਈ, ਬਜ਼ਾਰਾਂ ਦੀ ਰੌਣਕ, ਦੀਪਮਾਲਾ ਤੇ ਆਤਿਸ਼ਬਾਜ਼ੀ, ਲੱਛਮੀ ਪੂਜਾ, ਅੰਮ੍ਰਿਤਸਰ ਦੀ ਦਿਵਾਲੀ, ਸਰਦੀ ਦਾ ਆਰੰਭ, ਪਵਿੱਤਰ ਰੱਖਣ ਦੀ ਲੋੜ, ਸਾਰ-ਅੰਸ਼ :

ਭੂਮਿਕਾ- ਭਾਰਤ ਤਿਉਹਾਰਾਂ ਦਾ ਦੇਸ਼ ਹੈ। ਇੱਥੇ ਰੁੱਤਾਂ ਨਾਲ ਸੰਬੰਧਿਤ ਜਾਂ ਮੌਸਮੀ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ। ਕਈ ਤਿਉਹਾਰ ਸਾਡੇ ਇਤਿਹਾਸਿਕ ਵਿਰਸੇ ਨਾਲ ਸਬੰਧਤ ਹਨ ਤੇ ਕਈ ਧਾਰਮਿਕ ਵਿਰਸੇ ਨਾਲ। (ਦਿਵਾਲੀ ਹਰ ਸਾਲ ਮਨਾਇਆ ਜਾਣ ਵਾਲਾ ਇੱਕ ਅਜਿਹਾ ਹੀ ਤਿਉਹਾਰ ਹੈ, ਜਿਸ ਦਾ ਸੰਬੰਧ ਭਾਰਤ ਦੇ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਨਾਲ ਹੈ।

ਦਿਵਾਲੀ ਦਾ ਅਰਥ- ਦਿਵਾਲੀ ਦਾ ਅਰਥ ਹੈ ਦੀਪ+ਆਵਲੀ ਅਰਥਾਤ ਦੀਵਿਆਂ ਦੀ ਮਾਲਾ। ਇਸ ਤੋਂ ਸਪੱਸ਼ਟ ਹੈ ਕਿ ਇਹ ਰੋਸ਼ਨੀ (ਪ੍ਰਕਾਸ਼) ਦਾ ਤਿਉਹਾਰ ਹੈ। ਆਦਿ ਕਾਲ ਤੋਂ ਹੀ ਮਨੁੱਖ ਇਹ ਇੱਛਾ ਕਰਦਾ ਆਇਆ ਹੈ ਕਿ ਹੇ ਪ੍ਰਭੂ ਮੈਨੂੰ ਹਨੇਰੇ ਤੋਂ ਪ੍ਰਕਾਸ਼ (ਗਿਆਨ) ਵੱਲ ਲੈ ਚੱਲ। ਜਿਸ ਤਰ੍ਹਾਂ ਦੀਵੇ ਦਾ ਚਾਨਣ ਅੰਧਕਾਰ ਨੂੰ ਦੂਰ ਕਰਦਾ ਹੈ। ਗਿਆਨ ਦਾ ਚਾਨਣ ਅਗਿਆਨ ਦੇ ਹਨੇਰੇ ਨੂੰ ਦੂਰ ਕਰਦਾ ਹੈ।

ਇਤਿਹਾਸਿਕ ਪਿਛੋਕੜ- ਇਸ ਨੂੰ ਮਨਾਏ ਜਾਣ ਦੇ ਕਈ ਕਾਰਨ ਹਨ। ਇਸ ਦਿਨ ਹਿੰਦੂਆਂ ਦੇ ਗੁਰੂ ਸ੍ਰੀ ਰਾਮਚੰਦਰ ਜੀ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਆਪਣੀ ਪਤਨੀ ਸੀਤਾ ਤੇ ਭਰਾ ਲਛਮਣ ਸਮੇਤ ਅਯੁੱਧਿਆ ਪਹੁੰਚੇ ਸਨ। ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਅਯੋਧਿਆ ਵਾਸੀਆਂ ਨੇ ਦੀਪ ਮਾਲਾ ਕੀਤੀ ਸੀ |

ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ ਵਿੱਚੋਂ ਮੁਕਤ ਹੋ ਕੇ ਆਏ ਸਨ। ਆਰੀਆ ਸਮਾਜ ਦੇ ੫ ਸਵਾਮੀ ਦਯਾਨੰਦ ਦਾ ਨਿਰਵਾਣ ਵੀ ਇਸ ਦਿਨ ਹੀ ਹੋਇਆ ਸੀ।

ਘਰਾਂ ਦੀ ਸਫਾਈ ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਸਰਦੀ ਦੀ ਰੁੱਤ ਦਾ ਵੀ ਆਗਮਨ ਹੋ ਜਾਂਦਾ ਹੈ। ਇਸ ਤੋਂ ਕੁਝ ਦਿਨ ਪਹਿਲਾ ਲੋਕ ਆਪਣੇ ਘਰਾਂ ਤੇ ਦੁਕਾਨਾਂ ਦੀ ਸਫ਼ਾਈ ਸ਼ੁਰੂ ਕਰ ਦਿੰਦੇ ਹਨ। ਲੋਕ ਮਕਾਨਾਂ ਨੂੰ ਰੰਗ-ਰੋਗਨ ਕਰਵਾਉਂਦੇ ਹਨ।

ਬਜ਼ਾਰਾਂ ਦੀ ਰੌਣਕ– ਦਿਵਾਲੀ ਤੋਂ ਪਹਿਲਾਂ ਤੇ ਦਿਵਾਲੀ ਵਾਲੇ ਦਿਨ ਬਜ਼ਾਰਾਂ ਵਿੱਚ ਖਾਸ ਰੌਣਕ ਹੁੰਦੀ ਹੈ। ਹਲਵਾਈ ਆਪਣੀਆਂ ਦੁਕਾਨਾਂ ਨੂੰ ਸਜਾਉਂਦੇ ਹਨ। ਲੋਕ ਪਟਾਖੇ, ਤੋਹਫ਼ੇ, ਮਠਿਆਈਆਂ, ਮੋਮਬੱਤੀਆਂ, ਦੀਵੇ ਆਦਿ ਖ਼ਰੀਦਦੇ ਹਨ। ਬਜ਼ਾਰਾਂ ਵਿੱਚ ਬਹੁਤ ਭੀੜ ਹੁੰਦੀ ਹੈ। |

ਦੀਪਮਾਲਾ ਤੇ ਆਤਿਸ਼ਬਾਜ਼ੀ ਇਸ ਦਿਨ ਰਾਤ ਨੂੰ ਹਰ ਸਥਾਨ ਤੇ ਜਗਮਗਜਗਮਗ ਦਿਖਾਈ ਦਿੰਦੀ ਹੈ। ਲੋਕ ਆਪਣੇ ਘਰਾਂ ਵਿੱਚ ਦੀਪਮਾਲਾ ਕਰਦੇ ਹਨ। ਕੋਈ ਦੀਵੇ ਜਗਾਉਂਦਾ ਹੈ, ਕੋਈ ਮੋਮਬੱਤੀਆਂ ਜਗਾਉਂਦਾ ਹੈ ਤੇ ਕਈ ਲੋਕ ਬਿਜਲੀ ਦੇ ਰੰਗ-ਬਿਰੰਗੇ ਲਾਟੂ ਜਗਾਉਂਦੇ ਹਨ। ਚਾਰ-ਚੁਫੇਰੇ ਚਾਨਣ ਤੇ ਰੌਸ਼ਨੀ ਦਿਖਾਈ ਦਿੰਦੀ ਹੈ। ਲੋਕ ਮੰਦਰਾਂ ਤੇ ਗੁਰਦੁਆਰਿਆਂ ਵਿੱਚ ਜਾ ਕੇ ਦੀਵੇ ਤੇ ਮੋਮਬੱਤੀਆਂ ਜਗਾਉਂਦੇ ਹਨ। ਸਭ ਪਾਸਿਓਂ ਪਟਾਖਿਆਂ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਹਨ। ਅਸਮਾਨ ਵੱਲ ਚੜ ਰਹੀਆਂ ਆਤਿਸ਼ਬਾਜ਼ੀਆਂ ਵਾਤਾਵ ਦਿਲ-ਖਿਚਵਾਂ ਬਣਾ ਦਿੰਦੀਆਂ ਹਨ।

ਲੱਛਮੀ ਪੂਜਾ- ਕਈ ਲੋਕ ਦਿਵਾਲੀ ਨੂੰ ਲੱਛਮੀ ਦਾ ਤਿਉਹਾਰ ਮੰਨਦੇ ਹਨ। ਲੋਕ ਰਾਤ ਨੂੰ ਲੱਛਮੀ ਦੀ ਪੂਜਾ ਕਰਦੇ ਹਨ। ਕਈ ਲੋਕ ਗਹਿਣੇ ਤੇ ਨਕਦੀ (ਪੈਸੇ) ਦੀ ਪੂਜਾ ਕਰਦੇ ਹਨ। ਸਾਰੀ ਰਾਤ ਘਰਾਂ ਵਿੱਚ ਰੋਸ਼ਨੀ ਰੱਖਦੇ ਹਨ। ਆਪਣੇ ਘਰਾਂ ਦੇ ਦਰਵਾਜ਼ੇ ਵੀ ਖੁੱਲੇ ਰੱਖਦੇ ਹਨ, ਤਾਂ ਜੋ ਲੱਛਮੀ ਉਹਨਾਂ ਦੇ ਘਰ ਆਵੇ।

ਅੰਮ੍ਰਿਤਸਰ ਦੀ ਦਿਵਾਲੀ ਦਿਵਾਲੀ ਭਾਰਤ ਦੇ ਕੋਨੇ-ਕੋਨੇ ਵਿੱਚ ਮਨਾਈ ਜਾਂਦੀ ਹੈ ਪਰ ਅੰਮ੍ਰਿਤਸਰ ਦੀ ਦਿਵਾਲੀ ਵਿਸ਼ੇਸ਼ ਤੇ ਵਿਲੱਖਣ ਢੰਗ ਦੀ ਹੁੰਦੀ ਹੈ। ਸ਼ਰਧਾਲੂ ਦੂਰੋਂ-ਦੂਰੋਂ ਇੱਥੇ ਪੁੱਜਦੇ ਹਨ। ਦਰਬਾਰ ਸਾਹਿਬ ਜਗਮਗ-ਜਗਮਗ ਕਰ ਰਿਹਾ ਹੁੰਦਾ ਹੈ। ਰਾਤ ਨੂੰ ਹਰਿਮੰਦਰ ਸਾਹਿਬ ਵਿੱਚ ਆਤਸ਼ਬਾਜ਼ੀ ਦਾ ਦ੍ਰਿਸ਼ ਵੇਖਣ ਯੋਗ ਹੁੰਦਾ ਹੈ। ਇਸੇ ਲਈ ਤਾਂ ਲੋਕ ਕਹਿੰਦੇ ਹਨ-

ਦਾਲ ਰੋਟੀ ਘਰ ਦੀ , ਦਿਵਾਲੀ ਅੰਮ੍ਰਿਤਸਰ ਦੀ

ਸਰਦੀ ਦਾ ਆਰੰਭ- ਇਸ ਤਿਉਹਾਰ ਦੇ ਆਉਣ ਨਾਲ ਹੀ ਸਰਦੀ ਦਾ ਆਗਮਨ ਹੋ ਜਾਂਦਾ ਹੈ।

ਪਵਿੱਤਰ ਰੱਖਣ ਦੀ ਲੋੜ – ਇਸ ਦਿਨ ਰਾਤ ਨੂੰ ਲੋਕ ਸ਼ਰਾਬਾਂ ਪੀਂਦੇ ਹਨ ਤੇ ਜੂਆ ਖੇਡਦੇ ਹਨ। ਜੂਏ ਅਤੇ ਨਸ਼ੇ ਦੇ ਸ਼ੌਕੀਨ ਆਪਣਾ ਦਿਵਾਲਾ ਹੀ ਕੱਢ ਲੈਂਦੇ ਹਨ। ਇਹ ਚੀਜ਼ਾਂ ਨਾਂ ਤਾਂ ਆਚਰਣ ਦੇ ਤੌਰ ਤੇ ਠੀਕ ਹਨ ਤੇ ਨਾ ਹੀ ਸਮਾਜਿਕ ਤੌਰ ’ਤੇ। ਇਸ ਤਰ੍ਹਾਂ ਦੀਆਂ ਬੁਰਾਈਆਂ ਦਾ ਤਿਆਗ ਕਰ ਕੇ ਇਸ ਤਿਉਹਾਰ ਨੂੰ ਪਵਿੱਤਰ ਬਣਾਉਣਾ ਚਾਹੀਦਾ ਹੈ। ਇਸ ਨੂੰ ਖੁਸ਼ੀਆਂ ਅਤੇ ਖੇੜਿਆਂ ਦਾ ਖ਼ਜ਼ਾਨਾ ਸੋਮਝ ਕੇ ਮਨਾਉਣਾ ਚਾਹੀਦਾ ਹੈ।

ਸਾਰ-ਅੰਸ਼- ਸਾਨੂੰ ਇਹ ਤਿਉਹਾਰ ਸ਼ਰਧਾ ਅਤੇ ਪਵਿੱਤਰਤਾ ਨਾਲ ਮਨਾਉਣਾ ਚਾਹੀਦਾ ਹੈ। ਇਹ ਸਾਂਝਾ ਪਾਉਣ ਵਾਲਾ ਤਿਉਹਾਰ ਹੈ। ਇਸ ਦਿਨ ਸਾਰੇ ਵਿਤਕਰੇ ਭੁਲਾ ਕੇ ਸਭ ਨੂੰ ਇੱਕ-ਮਿੱਕ ਹੋ ਜਾਣਾ ਚਾਹੀਦਾ ਹੈ। ਈਰਖ਼ਾ ਅਤੇ ਵੈਰ-ਵਿਰੋਧ ਛੱਡ ਕੇ ਪਿਆਰ ਤੇ ਆਪਸੀ ਮੇਲ-ਮਿਲਾਪ ਨਾਲ ਰਹਿਣਾ ਚਾਹੀਦਾ ਹੈ।

Related Posts

diwali essay in punjabi language

Absolute-Study

Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi.

11 Comments

' src=

It’s good . I like this site so much Because it helps me very much at my exam time

I like this site so much Because it helps me very much at my exam time

' src=

Thanks for talling me

' src=

Aa! It helps me ? a lot. This site always helps ? me. As it it is a good ? site. I ? like ❤ it.

Aa! It helps me ? a lot. This site always helps ? me. As it it is a good ? site. I ? like ❤ it. Thank you ?? very much

' src=

good i helps me everytime!!!

marvellous site

' src=

Awesome essay😇

' src=

Nice site helps a lot during exam ND in any speaking assessment. Loved this site❤️❤️

' src=

This is awesome app i love this

Save my name, email, and website in this browser for the next time I comment.

IMAGES

  1. ਦੀਵਾਲੀ ਨਿਬੰਧ/ਲੇਖ, #Essay on Diwali in Punjabi

    diwali essay in punjabi language

  2. Diwali Essay in Punjabi

    diwali essay in punjabi language

  3. Diwali Essay in Punjabi

    diwali essay in punjabi language

  4. Diwali Essay in Punjabi ਦੀਵਾਲੀ ਤੇ ਪੰਜਾਬੀ ਲੇਖ

    diwali essay in punjabi language

  5. 10 lines on Diwali in Punjabi

    diwali essay in punjabi language

  6. 15 lines on diwali in punjabi |Diwali essay in punjabi 15 lines|Diwali

    diwali essay in punjabi language

VIDEO

  1. Essay on Diwali In English

  2. Diwali Essay l 10 lines on Diwali in English l Short essay on Diwali Some lines on Diwali l essay

  3. 5 Lines On Diwali in English

  4. Diwali Essay

  5. 10 Lines On Diwali In English

  6. Diwali || Essay on diwali || Deepawali|| #trending || #essay ||| #studentseducation

COMMENTS

  1. ਦੀਵਾਲੀ ਦਾ ਤਿਉਹਾਰ ਲੇਖ

    ਇਸ ਪੋਸਟ ਵਿਖੇ ਦੀਵਾਲੀ ਦਾ ਤਿਉਹਾਰ ਲੇਖ (Diwali essay in punjabi) ਬਾਰੇ ਜਾਣਕਾਰੀ ਦਿਤੀ ਗਈ ਹੈ ਇਸ ਲੇਖ ਵਿਖੇ ਦੀਵਾਲੀ ਦਾ ਲੇਖ claas 6,7,8,9,10 ਦੇ ਜਵਾਕਾਂ ਲਾਇ

  2. Diwali Essay in Punjabi ਦੀਵਾਲੀ ਤੇ ਪੰਜਾਬੀ ਲੇਖ

    Diwali Essay in Punjabi. ਦੀਵਾਲੀ, ਜਿਸ ਨੂੰ ਦੀਪਾਵਲੀ ਵੀ ਕਿਹਾ ਜਾਂਦਾ ਹੈ, ਭਾਰਤ ਵਿੱਚ ਅਤੇ ਵਿਸ਼ਵ ਭਰ ਵਿੱਚ ਭਾਰਤੀ ਭਾਈਚਾਰਿਆਂ ਵਿੱਚ ਸਭ ਤੋਂ ਵੱਧ ਮਨਾਇਆ ਅਤੇ ਵਿਆਪਕ ਤੌਰ 'ਤੇ ...

  3. Punjabi Essay on “Diwali”, “ਦਿਵਾਲੀ, Punjabi Essay for Class

    Punjabi Essay on “Diwali”, “ਦਿਵਾਲੀ, Punjabi Essay for Class 10, Class 12 ,B.A Students and Competitive Examinations. Absolute-Study November 28, 2018 Punjabi Language 11 Comments ਦਿਵਾਲੀ